Thursday, May 20, 2010

ਤੇ ਲਾਲ ਫੁੱਟ ਗਿਆ -ਕਹਾਣੀ


ਇੱਕ ਜੌਹਰੀ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ . ਉਹਦੀ ਨਜਰ ਇੱਕ ਬੱਚੇ ਤੇ ਪਈ ਜਿਸ ਕੋਲ ਇੱਕ ਬਹੁਤ ਖੂਬਸੂਰਤ ਲਾਲ ਸੀ . ਜੌਹਰੀ ਨੇ ਤੁਰਤ ਤਾੜ ਲਿਆ ਕਿ ਬੱਚਾ ਬੇਖਬਰ ਹੈ ਕਿ ਉਸ ਕੋਲ ਏਨੀ ਕੀਮਤੀ ਕੋਈ ਚੀਜ਼ ਹੈ ਤੇ ਉਸਨੂੰ ਕਿਹਾ ਇਹ ਪੱਥਰ ਤੂੰ ਮੈਨੂੰ ਦੇ ਦੇ ਇਹਦੇ ਬਦਲੇ ਤੈਨੂੰ ਮੈਂ ਇੱਕ ਰੁਪਿਆ ਦਿਆਂਗਾ . ਬੱਚੇ ਨੂੰ ਇੱਕ ਦੰਮ ਖੁੜਕ ਗਈ ਕਿ ਕੋਈ ਗੱਲ ਹੈ ਜਿਹੜੀ ਉਹਨੂੰ ਨਹੀਂ ਪਤਾ. ਇਸ ਲਈ ਉਹਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਆਪਣੇ ਬਾਪੂ ਨੂੰ ਪੁੱਛ ਕੇ ਆਵਾਂਗਾ. ਪੁੱਛ ਕੇ ਆਇਆ ਤਾਂ ਕਹਿਣ ਲੱਗਾ ਦੋ ਰੁਪਏ ਵਿੱਚ ਦਿਆਂਗਾ. ਜੌਹਰੀ ਝੱਟ ਦੋ ਰੁਪਏ ਦੇਣ ਲਈ ਤਿਆਰ ਹੋ ਗਿਆ. ਮੁੰਡਾ ਮੁੱਕਰ ਗਿਆ ਤੇ ਕਹਿਣ ਲੱਗਾ ਮੈਂ ਤਾਂ ਫਿਰ ਬਾਪੂ ਨਾਲ ਸਲਾਹ ਕਰਨੀ ਹੈ.ਵਾਪਸ ਆਕੇ ਦਸ ਰੁਪਏ ਦੀ ਮੰਗ ਕੀਤੀ. ਪਰ ਜਦੋਂ ਅਜਨਬੀ ਦਸ ਰੁਪਏ
ਦੇਣ ਲਈ ਵੀ ਸਹਿਮਤ ਹੋ ਗਿਆ ਤਾਂ ਚਲਾਕ ਮੁੰਡਾ ਇੱਕ ਵਾਰ ਫਿਰ ਆਪਣੇ ਬਾਪੂ ਨਾਲ ਸਲਾਹ ਕਰਨ ਲਈ ਦੌੜ ਗਿਆ ਤੇ ਵਾਪਸ ਆ ਕੇ ਸੌ ਰੁਪਏ ਮੰਗੇ . ਜੌਹਰੀ ਨੇ ਸੌ ਰੁਪਏ ਦੇਣੇ ਮੰਨ ਲਏ ਪਰ ਇਸ ਵਾਰ ਮੁੰਡੇ ਨੇ ਕੀਮਤ ਹੋਰ ਵਧਾਉਣ ਦਾ ਜੋਖਮ ਨਹੀਂ ਲਿਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਆਪਣੀ ਜਾਣੇ ਸਿਖਰਲੀ ਕੀਮਤ ਮੰਗ ਲਈ ਸੀ.
ਜੌਹਰੀ ਲੱਖਾਂ ਦਾ ਲਾਲ ਲੁੱਟ ਲਿਆਇਆ ਸੀ.ਘਰ ਆ ਕੇ ਉਹਨੇ ਆਪਣੀ ਮਾਰ ਦੀ ਕਹਾਣੀ ਆਪਣੇ ਘਰਦਿਆਂ ਨੂੰ ਬਹੁਤ ਹੁੱਬ ਕੇ ਸੁਣਾਈ ਅਤੇ ਲਾਲ ਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਤਿਜੌਰੀ ਵਿੱਚ ਸੰਭਾਲ ਦਿੱਤਾ. ਲਾਲ ਬਾਰੇ ਸੋਚਦਿਆਂ ਉਹਨੂੰ ਸੁਪਨੀਲੀ ਨੀਂਦ ਆ ਗਈ ਤੇ ਕਿਤੇ ਸਵੇਰੇ ਸੂਰਜ ਚੜ੍ਹੇ ਅੱਖ ਖੁੱਲੀ. ਮੂੰਹ ਹੱਥ ਧੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਦਾ ਜੀ ਕੀਤਾ ਕਿ ਇੱਕ ਵਾਰ ਉਸ ਕੀਮਤੀ ਲਾਲ ਨੂੰ ਦੇਖੇ . ਉਹਨੇ ਬੜੀ ਰੀਝ ਨਾਲ ਡੱਬੀ ਖੋਲ੍ਹੀ ਤਾਂ ਕੀ ਦੇਖਿਆ ਕਿ ਲਾਲ ਤਾਂ ਫੁੱਟਿਆ ਪਿਆ ਸੀ ਫੁੱਟੀ ਕੌਡੀ ਦੇ ਮੁਲ ਦਾ.ਉਹਨੇ ਅਤਿ ਦੁਖੀ ਮਨ ਨਾਲ ਲਾਲ ਨੂੰ ਪੁੱਛਿਆ , “ ਲਾਲ ,ਇਹ ਕੀ ਗੱਲ ਹੋਈ. ਕਿਸੇ ਸੁਣੀ ਨਾ ਦੇਖੀ.”
ਲਾਲ ਦੇ ਟੁਕੜਿਆਂ ਵਿੱਚੋਂ ਇੱਕ ਮਿਲਵੀਂ ਆਵਾਜ਼ ਨੇ ਜਵਾਬ ਦਿੱਤਾ.
“ਓਏ ਜੌਹਰੀ,ਤੂੰ ਜੌਹਰੀ ਹੋ ਕੇ ਮੇਰੀ ਸਿਰਫ ਸੌ ਰੁਪਏ ਕਦਰ ਪਾਈ ......ਮੈਨੂੰ ਗੁੱਸਾ ਆ ਗਿਆ ਤੇ ਮੈਂ ਫੁੱਟ ਗਿਆ.”

3 comments:

  1. Bahut ee Learning Oriented Story aa....."GaaGar ch SaaGar aa sachi..."......Achcha Laga Parh K....:)

    ReplyDelete
  2. ਲਾਲ ਵੀ ਫੁੱਟ ਗਿਆ ਤੇ ਪੰਜਾਬੀ ਦੇ ਕਰਮ ਵੀ ਫੁੱਟ ਗਏ।
    ਦੁੱਖ ਹੁੰਦਾ ਇਦਾਂ ਦੀਆਂ ਟਿੱਪਣੀਆਂ ਪੜ੍ਹ ਕੇ। ਕਾਸ਼ ਇਹ 'ਲਰਨਿੰਗ ਓਰਿਐਂਟਿਡ ਸਟੋਰੀ' ਦੀ ਥਾਂ ਸਿੱਖਿਆਦਾਇਕ ਕਹਾਣੀ ਹੁੰਦੀ। ਜਿਹੜੀ ਅੰਗਰੇਜ਼ੀ ਵਰਤਣ ਦੀ ਕੋਸ਼ਿਸ਼ ਕੀਤੀ ਉਹ ਵੀ ਠੀਕ ਨਹੀਂ, ਹੋਰ ਵੀ ਜਿਆਦਾ ਦੁੱਖ ਹੈ।

    ReplyDelete
  3. @deep jagdeep: kaka ji pehlan khaan da tan chhajj sikh lao fer comments karna... bande nu apni aukaat wich hi rehna chahida ae.. samjh gye je nahi tan mainu call karke dass deo... eh v shonk poora kar deoga... teri ammu nu angrezi aundi ae..aina ee bahut ae...

    ReplyDelete