Friday, June 29, 2012

ਗੁੱਜਰ ਕੁੜੀਆਂ


ਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ  ਪਰਸੋਂ  ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
'ਅੰਕਲ , ਜਾਮਣਾਂ ਖਾਉਗੇ ." ਠੇਠ ਪੰਜਾਬੀ 'ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ ਹੋਵੇ.
-
ਨਿੱਕੀ ਜਾਨ
ਟੀਸੀ  ਤੋਂ ਤੋੜ ਜਾਮਣਾਂ
ਮਾਰੇ ਉੱਤੋਂ ਛਾਲ

ਮੈਂ ਪੱਤਿਆਂ ਵਿੱਚੀਂ ਇੱਕ ਦੋ ਸ਼ੌਕੀਆ ਸ਼ਾਟ ਲੈਣ ਦਾ ਯਤਨ ਕੀਤਾ ਪਰ ਪੂਰੀ ਤਰ੍ਹਾਂ ਨਾਕਾਮ ਰਿਹਾ . ਇਨ੍ਹਾਂ ਕੁੜੀਆਂ ਦੀ ਏਨੀ ਜਾਨ ਤੇ ਫੁਰਤੀ ਵੇਖ ਮੇਰਾ ਮਨ ਅਸ਼ਕੇ ਜਾ ਰਿਹਾ ਸੀ. ਮੈਂ ਥੱਲੇ ਜਾਮਣ ਦੁਆਲੇ ਇੱਕ ਗੇੜਾ ਕੱਟਿਆ ਤੇ ਉੱਪਰ ਦੇਖਣ ਲੱਗਿਆ. ਉਹ ਖਾਸੀਆਂ ਜਾਮਣਾ ਖਾ ਤੇ ਝੋਲੀ ਪਾ ਚੁੱਕੀਆਂ ਸਨ ਪਰ ਥੱਲੇ ਉਤਰਨ ਤੋਂ ਜਿਵੇਂ ਟਲਦੀਆਂ ਟੀਸੀਆਂ ਤੇ ਹੀ ਟਿਕੀਆਂ ਸਨ. ਮੈਂ  ਜਾਣ ਬੁਝ ਕੇ ਸੜਕ ਦੇ ਦੂਜੇ ਪਾਸੇ ਖੜੇ ਕੇਂਦੂ ਥੱਲੇ ਕੁਝ ਪੱਕੇ ਕੁਝ ਕੱਚੇ ਕੇਂਦੂ ਜਾਚਣ ਲੱਗਾ ਤੇ ਅਚਾਨਕ ਦੇਖਿਆ ਕਿ ਕੁੜੀਆਂ ਥੱਲੇ ਉਤਰ ਰਹੀਆਂ ਸਨ . ਮੈਂ ਫੋਟੋ ਲਈ ਨੇੜੇ ਪੁੱਜਿਆ ਤਾਂ ਵੱਡੀ ਕੁੜੀ ਕਹਿਣ ਲੱਗੀ ,' ਅੰਕਲ ਫੋਟੋ ਨਾ ਲਉ .'

' ਮੈਂ ਤੇਰੇ ਚਿਹਰੇ ਦੀ ਫੋਟੋ ਨਹੀਂ ਲੈਂਦਾ, ਡਰ ਨਾ .'  ਤੇ ਤੁਰਤ ਉਸਨੇ ਆਪਣੀ ਚੁੰਨੀ ਨੂੰ ਗੰਢ ਮਾਰ ਬਣਾਈ ਝੋਲੀ ਮੇਰੇ ਅੱਗੇ ਕਰਦਿਆਂ ਕਹਿਣ ਲੱਗੀ,' ਅੰਕਲ ਲਉ ,  ਜਾਮਣਾਂ ਖਾਉ. ' ਮੈਂ ਮੁਠੀ ਭਰ ਲਈ  ਤਾਂ ਕਹਿਣ ਲੱਗੀ ਅੰਕਲ ,  ਲਉ ਹੋਰ... .'
ਤੇ ਮੈਂ  ਉਹਦਾ ਨਾਂ ਪੁਛਿਆ ਤਾਂ ਕਹਿਣ ਲੱਗੀ ,' ਜੈਨਬ , ਅੰਕਲ  '
ਤੇ ਉਹ  ਆਪਣੀਆਂ ਟਾਹਲੀ ਛਾਵੇਂ ਬੈਠੀਆਂ ਆਪਣੀਆਂ ਮਝਾਂ ਵੱਲ ਤੁਰ ਪਈਆਂ .

ਗੁੱਜਰ ਕੁੜੀ
ਜਾਮਣ ਤੋਂ ਰੱਜ ਕੇ ਉਤਰੀ
ਮੈਨੂੰ ਵੀ ਗਈ ਰਜਾ

Friday, November 25, 2011

ਹਾਇਕੂ - ਦਾਨਸ਼ਗਾਹ


ਦਾਨਸ਼ਗਾਹ
ਨੌਂ ਸੌ ਕਿਤਾਬਾਂ ਕੁਤਰ ਕੇ
ਫਰਕਾਉਂਦਾ ਮੁੱਛਾਂ
دانشگاہ
نوں سو کتاباں قطر کے
پھرکاؤندا مچھاں

university
whisking  after  gnawing into
nine hundred books


Wednesday, November 23, 2011

ਹਾਇਕੂ - ਟਿੱਡਾ


ਕਹਿਰ ਦੀ ਗਰਮੀ
ਟਿੱਡਾ ਵੀ ਟਿਕਿਆ
ਪੱਤੇ ਦੀ ਛਾਵੇਂ
--ਚਰਨ ਗਿੱਲ

ਮਸੀਹ  ਤਲੇਬੀਆਂ ਦੁਆਰਾ ਫਾਰਸੀ  ਅਨੁਵਾਦ ::
ਆਫ਼ਤਾਬ ਫ਼ਰੋਜ਼ਾਨ ,
ਹਤੀ ਸ਼ਾਲਹ -ਏ- ਲਰਜ਼ਾਨੀ
ਜ਼ੇਰ ਯਕ ਬਰਗ

 
ਅਜੈ ਪਾਲ ਸਿੰਘ ਦੁਆਰਾ ਅੰਗਰੇਜ਼ੀ ਅਨੁਵਾਦ
blazing sun
and beneath a leaf
a grasshopper
______________________

Saturday, September 3, 2011

ਭਗਤਾ ਬਾਬਾ ਉਰਫ ਭਗਤਾ ਜੋਗੀ

ਗਰਮੀਆਂ ਦੀਆਂ ਰਾਤਾਂ ਅਤੇ ਪਿੱਪਲ ਵਾਲੀ ਬੀਹੀ ਵਿੱਚ ਵੀਹ ਪੱਚੀ ਮੰਜਿਆਂ ਦੀ ਕਤਾਰ ਲੱਗੀ ਹੋਣੀ . ਪਿੰਡ ਵਿੱਚ ਅਜੇ ਬਿਜਲੀ ਵੀ ਨਹੀਂ ਸੀ ਆਈ . ਗਰਮੀ ਤੋਂ ਬਚਾ ਦਾ ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ ਕਿ ਰਾਤਾਂ ਨੂੰ

ਖੁੱਲੇ ਆਸਮਾਨ ਥੱਲੇ ਨੰਗੇ ਹਥਾਂ ਵਿੱਚ ਇੱਕ ਇੱਕ ਪੱਖਾ ਜਾਂ ਪੱਖੀ ਫੜ ਆਪੋ ਵਿੱਚੀ ਜਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸੌਂ ਜਾਈਏ. ਪੰਜਾਹ ਸਾਲ ਪਹਿਲਾਂ ਵਾਲੀਆਂ ਇਹ ਰਾਤਾਂ ਹੁਣ ਕਿਤਾਬੀ ਹੋ ਚੁਕੀਆਂ ਹਨ ਜਾਂ ਫਿਰ ਕਿਤੇ ਕਿਤੇ ਹਾਸ਼ੀਏ ਤੇ ਵਿਚਰਦੇ ਸਮੂਹਾਂ ਦਾ ਭਾਗ ਹਨ.
ਜਿੰਨਾ ਚਿਰ ਨੀਂਦ ਨਾ ਪੈਣੀ ਸਾਨੂੰ ਨਿਆਣਿਆਂ ਨੂੰ ਅਚਵੀ ਲੱਗੀ ਰਹਿਣੀ .. ਬਾਬਾ ਭਗਤਾ ਇਸ ਰਾਤ ਦੇ ਤੰਬੂ ਹੇਠ ਨਾਲ ਨਾਲ ਮੰਜੇ ਡਾਹੀਂ ਪਏ ਕਈ ਪਰਿਵਾਰਾਂ ਦੇ ਜੀਆਂ ਵਿੱਚੋਂ ਵੱਡਾ ਸੀ ਤੇ ਵੈਸੇ ਵੀ ਲੋਕਯਾਨ ਦੀ ਦੌਲਤ ਉਹਨੇ ਆਪਣੇ ਅੰਦਰ ਸਮੋ ਰੱਖੀ ਸੀ ਤੇ ਬਿਰਤਾਂਤ ਕਲਾ ਵੀ ਉਹਨੂੰ ਸੁਭਾਵਕ ਹੀ ਵਿਰਸੇ ਵਿੱਚੋਂ ਮਿਲ ਗਈ ਸੀ.ਅਸੀਂ ਬਾਤ ਸੁਣਨ ਲਈ ਬਾਬੇ ਦੇ ਦੁਆਲੇ ਹੋ ਜਾਣਾ ਤੇ ਉਹਨੇ ਅੱਗੋਂ ਵੀਹ ਨਖਰੇ ਕਰਨ ਤੋਂ ਬਾਦ ਪੂਣੀ ਛੂਹ ਲੈਣੀ. ਆਵਾਜ਼ ਵੀ ਬੜੀ ਮਿਠੀ ਤੇ ਚਾਲ ਵਾਹਵਾ ਮੱਠੀ ...ਦੋ ਪੈਰ ਘੱਟ ਤੁਰਨਾ . ਬਿਆਨ ਕਰਨਾ ਤਾਂ ਸੰਭਵ ਨਹੀਂ ਪਰ ਅੱਜ ਵੀ ਉਹ ਅੱਡਰੀ ਨਖਰੇਲੋ ਆਵਾਜ਼ ਅੰਦਰ ਕਿਤੇ ਵਸੀ ਹੋਈ ਹੈ ਤੇ ਉਹਦੀ ਮਿਠਾਸ ਅਜੇ ਵੀ ਆਤਮਾ ਅੰਦਰ ਘੁਲਦੀ ਪ੍ਰਤੀਤ ਹੁੰਦੀ ਹੈ.
ਸਾਰੀ ਬੀਹੀ ਉਹਨੂੰ ਭਗਤਾ ਜੋਗੀ ਕਹਿੰਦੀ ਸੀ. ਉਹ ਖੇਤਾਂ ਵਿੱਚ ਕੰਮ ਦੇ ਦਿਨੀਂ ਕਦੇ ਕਦਾਈਂ ਹੀ ਦਿਹਾੜੀ ਕਰਦਾ. ਜਵਾਨੀ ਪਹਿਰੇ ਉਹ ਘੰਮਿਆ ਹੋਇਆ ਕਾਮਾ ਸੀ ਤੇ ਬਾਕੀ ਸਭ ਕਮੀਆਂ ਤੋਂ ਚੱਕਵੇਂ ਪੈਸੇ ਲੈ ਸਾਂਝੀ ਰਲਦਾ ਹੁੰਦਾ ਸੀ. ਹੁਣ ਉਹ ਸਵੇਰੇ ਤਿਆਰ ਹੋ ਯਾਨੀ ਭਗਵੇਂ ਕਪੜੇ ਤੇ ਚਿਮਟਾ ਪਹਿਨ ਗੁਆਂਢੀ ਪਿੰਡਾਂ ਨੂੰ
ਖੈਰ ਮੰਗਣ ਨਿਕਲ ਪੈਂਦਾ ਤੇ ਕਿਤੇ ਕਿਤੇ ਬਣ ਗਏ ਆਪਣੇ ਪ੍ਰੇਮੀਆਂ ਨੂੰ ਗੂੜ ਗਿਆਨ ਦੀਆਂ ਗੱਲਾਂ ਵੀ ਸੁਣਾ ਆਉਂਦਾ. ਉਹਦੀਆਂ ਗੱਲਾਂ ਸੁਣਨ ਵਾਲਿਆਂ ਦਾ ਦਾਇਰਾ ਸੀ ਭਾਵੇਂ ਇਹ ਗਿਣਤੀ ਦੇ ਦੋ ਚਾਰ ਵੀਹਾਂ ਤੋਂ ਵਧ ਨਹੀਂ ਸਨ. ਜਦੋਂ ਕੋਈ ਢਾਣੀ ਜੁੜ ਜਾਂਦੀ ਤਾਂ ਉਹ ਆਟੇ ਦਾ ਲਾਲਚ ਭੁੱਲ ਆਪਣੀ ਕਲਾ ਦੇ ਜੌਹਰ ਦਿਖਾਉਣ ਵਿੱਚੋਂ ਮਿਲਦੇ ਕਿਸੇ ਅਲੌਕਿਕ ਰਸ ਦਾ ਅਨੰਦ ਲੈਣ ਲੱਗ ਪੈਂਦਾ
ਜਿਸ ਰਸ ਦਾ ਨਾਮ ਦਰਜ ਕਰਨਾ ਸ਼ਾਇਦ ਭਰਤਮੁਨੀ ਨੂੰ ਯਾਦ ਨਾ ਰਿਹਾ. ਉਹਦੀ ਬਿਰਤਾਂਤ ਕਲਾ ਦਾ ਪ੍ਰਭਾਵ ਸਰੋਤਿਆਂ ਦੀਆਂ ਗੱਲ੍ਹਾਂ ਤੇ ਅੱਖਾਂ ਵਿੱਚ ਲਿਸ਼ਕਾਂ ਦੀਆਂ ਝਲਕੀਆਂ ਬਣ ਬਣ ਸਾਕਾਰ ਹੁੰਦਾ. ਲੋਕਲੋਰ ਦੇ ਦਰਿਆ ਵਿੱਚ ਟੁਭੀਆਂ ਲਾਉਂਦੇ ਸਰੋਤੇ ਕੀਲੇ ਬੈਠੇ ਰਹਿੰਦੇ ਤੇ ਕਿਸੇ ਜ਼ਰੂਰੀ ਕੰਮ ਲਈ ਵੀ ਕਿਸੇ ਦਾ ਹਿੱਲਣ ਨੂੰ ਚਿੱਤ ਨਾ ਕਰਦਾ.
ਜਦੋਂ ਉਹ ਨੰਬਰਦਾਰਾਂ ਦੇ ਲਾਣੇ ਨਾਲ ਸਾਂਝੀ ਰਲਿਆ ਹੁੰਦਾ ਸੀ ਉਦੋਂ ਵੀ ਗੋਡੀ ਵਾਢੀ ਕਰਦੇ ਉਸਨੂੰ ਆਪਣੀ ਕਲਾਬਾਜ਼ੀ ਦੀ ਭੱਲ੍ਹ ਉਠਦੀ ਤਾਂ ਉਹ ਸਰੋਤਿਆਂ ਦੀ ਦੁਖਦੀ ਰਗ ਨੂੰ ਛੇੜ ਦਿੰਦਾ . ਕੋਕਲਾਂ ਦਾ ਨਾਂ ਸੁਣਦਿਆਂ ਹੀ ਸਾਰੇ ਕੰਨ ਇੱਕ ਬਿੰਦੂ ਤੇ ਕੇਦਰਿਤ ਹੋ ਜਾਂਦੇ . ਤੇ ਫਿਰ ਭਗਤਾ ਜੋਗੀ ਨਾਥਾਂ ਜੋਗੀਆਂ ਦੀਆਂ ਕਥਾਵਾਂ ਨਾਲ ਜੁੜਿਆ ਕੋਈ ਪ੍ਰਸੰਗ ਤੋਰ ਲੈਂਦਾ
. ਰਾਜਾ ਸਲਵਾਨ , ਇੱਛਰਾਂ , ਲੂਣਾ , ਪੂਰਨ , ਗੋਰਖ ਨਾਥ , ਸੁੰਦਰਾਂ , ਰਸਾਲੂ , ਕੋਕਲਾਂ , ਹੀਰ , ਰਾਂਝਾ , ਕੈਦੋਂ , ਚੂਚਕ , ਸੈਦਾ , ਸਾਹਿਤੀ ........ਪਾਤਰਾਂ ਦੀ ਪੂਰੀ ਪਲਟਣ ਸੀ ਉਹਦੇ ਕੋਲ . ਜਿਧਰੋਂ ਜੀਅ ਕੀਤਾ ਤਣੀ ਫੜ ਲਈ , ਸੁਲਝਾ ਸੁਲਝਾ ਕੇ ਬੁਣਦੇ ਜਾਣਾ . ਸਰੋਤੇ ਨਾਲੇ ਵਾਢੀ ਕਰੀ ਜਾਂਦੇ ਤੇ ਨਾਲੇ ਕਹਾਣੀ ਤੁਰਦੀ ਜਾਂਦੀ . ਰਾਮਧਨ ਵਰਗਾ ਕੋਈ ਹੁੰਗਾਰਾ ਭਰਨ ਵਾਲਾ ਹੁੰਗਾਰਾ ਵੀ ਭਰੀ ਜਾਂਦਾ ਤੇ ਕਥਾਕਾਰੀ ਦੀ ਪ੍ਰਸੰਸਾ ਦਾ ਕੋਈ ਮੌਕਾ ਨਾ ਗੁਆਉਂਦਾ ਤੇ ਨਾਲੇ ਜਿਥੇ ਕਿਤੇ ਗੱਲ ਸਾਫ਼ ਨਾ ਹੁੰਦੀ ਉਸ ਸੰਬੰਧੀ ਸਵਾਲ ਪੁੱਛ ਲੈਦਾ. ਔਖੇ ਤੋਂ ਔਖੇ ਕੰਮ ਵੀ ਕਲਾ ਦੀ ਸੰਗਤ ਵਿੱਚ ਰੌਚਿਕ ਤੇ ਸੌਖੇ ਬਣ ਜਾਂਦੇ .
ਪਰ ਬਾਬਾ ਭਗਤਾ ਜੋਗੀ ਕਦੇ ਨਹੀਂ ਸੀ ਜਾਣਦਾ ਕਿ ਉਹ ਆਪਣੇ ਸ਼ੌਕੀਆ ਕੰਮ ਨਾਲ ਕਿੰਨਾ ਅਹਿਮ ਸਮਾਜਕ ਫਰਜ਼ ਨਿਭਾ ਰਿਹਾ ਸੀ ਤੇ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾ ਰਿਹਾ ਸੀ ਤੇ ਇਸੇ ਚੇਟਕ ਨੇ ਜਲਦੀ ਪਿੰਡ ਦੀ ਇੱਕ ਵਿਹਲੀ ਪਈ ਬੈਠਕ ਵਿੱਚ ਵਾਹਵਾ ਸੁਹਣੀ ਲਾਇਬ੍ਰੇਰੀ ਬਣ ਜਾਣਾ ਸੀ ਤੇ ਇਸ ਲੋਕ ਰਵਿਦ ਨੇ ਅੱਗੇ ਤੁਰਦਾ ਜਾਣਾ ਸੀ.
ਸਾਡੇ ਵਿੱਚੋਂ ਕਈਆਂ ਵਿੱਚ ਸਾਹਿਤਕ ਰੁਚੀ ਵਿਕਸਤ ਹੋ ਗਈ . ਕਹਾਣੀਆਂ ਲਿਖਣ ਲੱਗ ਪਏ. ਬਦੇਸ਼ੀ ਸਾਹਿਤ ਦੇ ਪਾਠਕ ਤੇ ਅਨੁਵਾਦਕ ਬਣ ਗਏ . ਸਾਹਿਤ ਦਾ ਸਾਡਾ ਸਭ ਤੋਂ ਵੱਡਾ ਅਧਿਆਪਕ ਹੋਰ ਬੁਢਾ ਹੋ ਗਿਆ ਸੀ. ਹੁਣ ਉਹਨੇ ਮੰਗਣ ਜਾਣਾ ਛੱਡ ਦਿੱਤਾ ਸੀ . ਅਸੀਂ ਉਸਨੂੰ ਕੁਝ ਨਾ ਦੇ ਸਕੇ . ਉਹਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਉਸ ਦਾ ਕਿੱਡਾ ਵੱਡਾ ਕਰਜ ਦੇਣਾ ਹੈ. ਉਸਨੇ ਕਦੇ ਸਾਡੇ ਤੇ ਕੋਈ ਹੱਕ ਨਾ ਜਤਾਇਆ . ਜੁਆਨੀ ਦੇ ਘੋੜੇ ਚੜ੍ਹੇ ਦੁਨੀਆਂ ਗਾਹੁਣ ਨਿਕਲ ਤੁਰੇ ਤੇ ਬਾਬੇ ਨੂੰ ਭੁੱਲ ਗਏ. ਸਾਨੂੰ ਨਾ ਉਹਦੀ ਮੌਤ ਦਾ ਪਤਾ ਚੱਲਿਆ ਨਾ ਸਸਕਾਰ ਭੋਗ ਦਾ . ਫੇਰ ਜਦੋਂ ਜੁਆਨੀ ਢਲੇ ਚੇਤਾ ਆਇਆ ਤਾਂ ਰਹਿ ਰਹਿ ਕੇ ਚੇਤੇ ਆਉਣ ਲੱਗਿਆ . ਜੀਅ ਕਰਦਾ ਹੈ ਉਹਦੇ ਨਾਂ ਤੇ ਪਿੰਡ ਵਿੱਚ ਲੋਕਲੋਰ ਸੰਸਥਾ ਖੋਹਲੀ ਜਾਵੇ.

Tuesday, August 23, 2011

ਰੇਲਵੇ ਕੁਆਟਰ ਲੁਧਿਆਣਾ , ਰਵੀ ਦਾ ਹਾਇਕੂ ਤੇ ਸਿਧਾਰਥ ਆਰਟਿਸਟ

  • ਮੇਰਾ ਬਚਪਨ ਰੇਲਵੇ ਕੁਆਟਰਾਂ ਵਿਚ ਗੁਜਰਿਆ ,,,ਤੀਹ ਕੁ ਸਾਲ ਪਹਿਲਾਂ ਕੋਲੇ ਨਾਲ ਚਲਦੀਆਂ ਰੇਲਾਂ ,,ਤੇ ਕੁਆਟਰਾਂ ਵਾਲੇ ਕੋਲੇ ਕਠੇ ਕਰ ਅੰਗੀਠੀਆਂ ਬਲਦੇ ਸਾਮਵੇਲੇ ਪਾਂਡੂ ਦੀ ਤਲੀ ਫੇਰ ...ਮਾਘਾਉਂਦੇ ....ਉਹ ਦ੍ਰਿਸ਼ ਮੇਰੀਆਂ ਅਖਾਂ ਅੱਗੇ ਘੁੰਮ ਰਿਹ ਰਿਹਾ ਹੈ ..ਉਹ ਪੇਸ਼ ਕਰਨ ਦਾ ਯਤਨ ਕਰ ਰਿਹਾਂ ਹਾਂ/
    ਪਾਂਡੂ ਲਿੱਪੀਆਂ ਅੰਗੀਠੀਆਂ
    ਪਾਲੋ ਪਾਲ
    ਚਾਂਦੀ ਰੰਗਾ ਧੂੰਆਂ
      • Nirmal Brar gud 1,,upper wali line shayad vichale hove ta galll hor jach sakdii hai
        7 hours ago · · 1 person
      • Ravinder Ravi ji ,,,,,,
        7 hours ago ·

      • Ravinder Ravi ਪਾਲੋ ਪਾਲ
        ਪਾਂਡੂ ਲਿੱਪੀਆਂ ਅੰਗੀਠੀਆਂ
        ਚਾਂਦੀ ਰੰਗਾ ਧੂੰਆਂ
        ......
        7 hours ago · · 3 people
      • Anoop Babra Ravinder Ravi ji, you are so in touch with little details of your childhood memories, they play a major role to enhance your creativity not only as a writer but I am almost certain as a person too, it will carry you a long long way, the fact that you are well grounded will actually take you places, your pride shows in your work, I am impressed to say the least ! All the very best to you , God bless you !!!
        7 hours ago · · 6 people
      • Charan Gill ‎:: ਰਵੀ ਹੋਰ ਕਸਰਤ ਕਰ ....
        ਰੇਲਵੇ ਕੋਲੋਨੀ ਦੀ ਸ਼ਾਮ
        ਲਿੱਪੀਆਂ ਅੰਗੀਠੀਆਂ ਪਾਲੋ ਪਾਲ
        ਚਾਂਦੀ ਰੰਗੇ ਧੂੰਆਂਖੇ ਚਿਹਰੇ
        7 hours ago · · 3 people
      • Ravinder Ravi thanx so much @@@anoop babra ji.....
        6 hours ago · · 1 person
      • Gurmeet Sandhu ਪਾਂਡੂ ਲਿਪੀਆਂ
        ਪਾਲੋ ਪਾਲ ਮਘਦੀਆਂ
        ਕੁਆਟਰਾਂ ਕੋਲ ਅੰਗੀਠੀਆਂ
        6 hours ago · · 3 people
      • Charan Gill ‎'ਪਾਂਡੂ ਲਿਪੀਆਂ' ਬਿਲਕੁਲ ਦਰੁਸਤ ਵਿਸ਼ੇਸ਼ਣ ਹੈ ਪਰ ਬਹੁਤ ਸਾਰੇ ਪਾਠਕ ਇਹਨੂੰ ਨਾਂਵ ਸਮਝ ਕੇ ਉਲਝ ਨਾ ਜਾਣ ਇਸ ਲਈ ਟਿੱਪਣੀ ਪਾਉਣ ਦੀ ਲੋੜ ਪਵੇਗੀ.
        6 hours ago · · 3 people
      • Sidharth Artist I remember this visual we were living in lal quarters ,,this haiku is like a calligraphy with black and gray hues wow no painter and non have been written about this urban land scape..my heartiest congratulations Ravinder ,please write more on this situation visuals. you will see one drawing from me soon
        about an hour ago · · 2 people
      • Ravinder Ravi ਲਾਈਨ ਦੇ ਨਾਲ ਖੰਭੇ
        ਚੀਨੀ ਦੀਆਂ ਘੁਗੀਆਂ
        ਲਾ ਕੰਨ ਸੁਣਾ ..................ਉਸ ਵੇਲੇ ਇਹ ਵੀ ਨਹੀ ਪਤਾ ਫੋਨ ਚ ਕਿਥੋਂ ਅਵਾਜ਼ ਆਉਂਦੀ
        ਹੈ ,,ਕੰਨ ਲਾ ਕੇ ਘੂੰ ਦੀ ਅਵਾਜ ਤੋਂ ਵਧ ਕੁਝ ਪੱਲੇ ਨਹੀ ਪੇੰਦਾ...........sidharth ji tuhade khin te kujh hor yad aaia
        about an hour ago · · 2 people
      • Charan Gill ਸਿਧਾਰਥ ਜੀ , ਤੁਸੀਂ ਬਹੁਤ ਲੋੜੀਂਦੀ ਹੱਲਾਸ਼ੇਰੀ ਦੇਣ ਵਾਲੀ ਟਿੱਪਣੀ ਕੀਤੀ ਹੈ . ਰਵੀ ਬਹੁਤ ਸਾਰੇ ਨਜਰੋਂ ਉਹਲੇ ਰਹਿ ਗਏ ਪੇਂਡੂ ਤੇ ਸ਼ਹਿਰੀ ਨਜ਼ਾਰਿਆਂ ਨੂੰ ਸ਼ਬਦ ਚਿਤਰਾਂ ਵਿੱਚ ਬੰਨਦਾ ਆ ਰਿਹਾ ਹੈ . ਪੰਜਾਬ ਦੇ ਕਲਾ ਜਗਤ ਲਈ ਸ਼ੁਭ ਸੰਕੇਤ ਹੈ ਰਵੀ ਦੀ ਰਚਨਾਸ਼ੀਲਤਾ ਅਤੇ ਅਨੁਭਵ ਦੀ ਗਹਿਰਾਈ.
        about an hour ago · · 2 people
      • Ravinder Ravi ਲਾਈਨ ਤੇ ਦੱਸੀ (ਦੱਸ ਪੇਸੇ ਦਾ ਸਿੱਕਾ )
        ਰੇਲ ਲੰਘਣ ਤੋਂ ਬਾਅਦ
        ਵੇਖ ਕੇ ਹੱਸਾਂ................
        about an hour ago · · 2 people
      • Charan Gill ਬਹੁਤ ਆਮ ਅਨੁਭਵ ਹੈ. ਤੂੰ ਰਿਕਾਰਡ ਕਰ ਦਿੱਤਾ ਹੈ .
        about an hour ago · · 1 person
      • Ravinder Ravi ਰੇਲ ਤੋਂ ਬਾਅਦ
        ਲੈ ਹਥ ਪੀਪਾ
        ਨਾਨੀ ਕੋਲੇ ਚੁਗੇ ..........
        about an hour ago ·
      • Sidharth Artist
        remember my Nani they were given quarters when they came from Pakistan in 1947 .most of people were given small one room living space around engine shed area of Ludhiana. poor people collecting coal from the railway lines for cooking as w...See More
        40 minutes ago · · 2 people
      • Charan Gill
        ਸਿਧਾਰਥ ਜੀ ਕਹਿੰਦੇ ਹਨ ," ਨਾਨੀ ਦੀ ਯਾਦ ਆਉਂਦੀ ਹੈ . ਉਨ੍ਹਾਂ ਨੂੰ ਸੰਤਾਲੀ ਵਿਚ ਪਾਕਿਸਤਾਨ ਤੋਂ ਆਉਣ ਤੋਂ ਬਾਦ ਇਥੇ ਕੁਆਟਰ ਦਿੱਤੇ ਗਏ ਸਨ. ਬਹੁਤਿਆਂ ਨੂੰ ਲੁਧਿਆਣੇ ਦੇ ਇੰਜਣ ਸੈੱਡ ਏਰੀਏ ਵਿੱਚ ਇੱਕ ਕਮਰਾ ਕੁਆਟਰ ਦਿੱਤੇ ਗਏ ਸਨ . ਚੁੱਲ੍ਹਾ ਬਾਲਣ ਲਈ ਤੇ ਸਰਦੀਆਂ ਵਿੱਚ ਸੇਕਣ ਲਈ ਵੀ ਗਰੀਬ ਲੋਕ ਰ...See More
        20 minutes ago · · 2 people
      • Ravinder Ravi ik hor sidharth ji .....yad mere nana ji kante vala sn .....ਨੀਲੀ ਵਰਦੀ
        ਮੋਢੇ ਝੋਲਾ
        ਬਦਲੇ ਕਾਂਟਾ(ਗੱਡੀ ਦੀ ਦਿਸ਼ਾ ਬਦਲਣ ਵੇਲੇ ).........
        10 minutes ago · · 2 people
      • Sidharth Artist looking forward more from you sir
        5 minutes ago · · 1 person
  • i read haiku as a pure visual at first .if it take me deep in to past in my memories of my landscape of my people and then throw me in to much bigger unknown infinite space of thinking and visual where there are no words left ..only visual and sound remains.. is a great piece of work of art. as haiku can do it like a great painting.
      • Charan Gill ਹਾਇਕੂ ਦੀ ਪਾਠਕ ਤੇ ਪ੍ਰਭਾਵ ਪਾਉਣ ਦੀ ਵਿਧੀ ਦਾ ਬਹੁਤ ਵਧੀਆ ਬਿਆਨ ਕੀਤਾ ਗਿਆ ਹੈ ਸਿਧਾਰਥ ਹੁਰਾਂ ਦੀ ਉਪਰੋਕਤ ਟਿੱਪਣੀ ਵਿੱਚ .
        40 minutes ago ·
      • Sidharth Artist charan gill ji you have traslated my bad english very well i actually means this..
        25 minutes ago ·
      • Charan Gill ਸਿਧਾਰਥ ਜੀ ਮੈਨੂੰ ਬੜੀ ਖੁਸ਼ੀ ਮਿਲ ਰਹੀ ਹੈ ਕਿ ਤੁਹਾਡੀ ਗੱਲ ਦੂਜਿਆਂ ਤੱਕ ਪੁਜਾਉਣ ਵਿੱਚ ਕੁਝ ਇਮਦਾਦੀ ਹੋ ਰਿਹਾ ਹਾਂ ਤੇ ਨਾਲੋ ਨਾਲ ਤੁਹਾਡੀ ਆਤਮਾ ਦੀ ਨੇੜਤਾ ਦਾ ਲਾਭ ਵੀ ਲੈ ਰਿਹਾ ਹਾਂ.
        12 minutes ago · · 2 people

Tuesday, August 16, 2011

ਇੱਕ ਹਾਇਕੂ ਦੇ ਮੌਜੇ ਤੇ ਤਾਇਆ ਰਾਮਧਨ

‎^^^
ਇਕ ਹੱਥ ਛਤਰੀ
ਦੂਜੇ ਮੌਜੇ
ਵੱਟੋ ਵੱਟ ਤੁਰੇ
about an hour ago · · ·

    • Charan Gill ਗਿੱਲੀ ਵੱਟ ਤੇ ਧੌੜੀ ਦੇ ਮੌਜੇ !!!!!!!!!!!!!!!!! ਬਹੁਤ ਸੋਹਣਾ , ਸੰਧੂ ਸਾਹਿਬ.
      about an hour ago · · 3 people
    • Gurmeet Sandhu ਗਿੱਲ ਸਾਹਿਬ, ਤੁਹਾਡੀ ਪਾਰਖੂ ਨਜ਼ਰ ਲਈ ਧੰਨਵਾਦ। ਹਾਇਕੂ ਦੀ ਇਹ ਵੀ ਖੂਬਸੂਰਤੀ ਹੈ ਕਿ ਅਸੀਂ ਸਾਡੀ ਰਹਿਤਲ ਦੇ ਵਿਸਰ ਰਹੇ ਸ਼ਬਦਾਂ ਨੂੰ ਉਜਾਗਰ ਕਰ ਸਕੀਏ।
      about an hour ago · · 3 people
    • Resham Singh Sahdra Mauje pa ke wat te turia nhi jana, kyo ke wat tan bah bah ke massa pair dharan jogi bhee nhi hundi, es lai larkharanda samalda samalda bri mushkal turian hona ji-nazara khoobsurat
      44 minutes ago · · 1 person
    • Gurmeet Sandhu ਚਰਨ ਗਿੱਲ ਜੀ, ਮੌਜੇ ਲਿਖਣ ਲਗਿਆਂ ਮੇਰੇ ਅਚੇਤ ਵਿਚ ਤੁਰਨ ਵਾਲੇ ਦੇ ਕਿਰਸਾਣੀ ਨਾਲ ਸੰਬਧਿਤ ਹੋਣ ਵਲ ਸੰਕੇਤ ਵੀ ਸੀ। ਮੈਨੂੰ ਯਾਦ ਹੈ ਸਾਡੇ ਬਜੁਰਗ ਸੌਣ ਦੇ ਭਾਰੀ ਮੀਂਹ ਬਾਦ ਖੇਤਾਂ ਵਲ ਪਾਣੀ ਦਾ ਜਾਇਜ਼ਾ ਲੈਣ ਲਈ ਜਾਂਦੇ ਮੈਂ ਵੇਖੇ ਨੇ।
      41 minutes ago · · 3 people
    • Sweg Deol Bahut hi wadia ..Sandhu Sahib!
      27 minutes ago ·
    • Charan Gill ਸੰਧੂ ਸਾਹਿਬ , ਮੇਰੇ ਸਨਮੁਖ ਬਹੁਤ ਵੱਡਾ ਜੀਵਨ ਦ੍ਰਿਸ਼ ਸਾਕਾਰ ਹੋ ਗਿਆ ਤੁਹਾਡਾ ਹਾਇਕੂ ਪੜ੍ਹਕੇ . ਧੋੜੀ ਦੀ ਜੁੱਤੀ ਬਣਾਉਣ ਵਾਲਾ ਸਿਆਣਪ ਦਾ ਪੁੰਜ ਸ਼ਾਨਦਾਰ ਕਾਮਾ ਸਾਡਾ ਤਾਇਆ ਰਾਮਧਨ ਵੀ ਅੱਖਾਂ ਅੱਗੇ ਹੈ ਜੋ ਹੁਣ ੧੦੦ ਨੂੰ ਢੁਕਣ ਵਾਲਾ ਹੈ ਤੇ ਜੋ ਕਿਰਤ ਦੇ ਸਨਮਾਨ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ.
      26 minutes ago · · 1 person
    • Gurmeet Sandhu ਵਾਹ ਜੀ ਵਾਹ!!! ਨਾਂਵਾਂ ਦੀ ਵੀ ਕੀ ਸਮਾਨਤਾ ਹੈ, ਸਾਡੇ ਓਸ ਤਾਏ ਦਾ ਨਾਮ ਰਾਮ ਰਤਨ ਸੀ।
      19 minutes ago · · 1 person
    • Charan Gill ਇਹੀ ਸਾਂਝਾਂ ਹਨ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲਾਉਂਦੀਆਂ ਹਨ . ਉਦੋਂਕਾ ਕਿਰਤ ਤੇ ਕੁਦਰਤ ਨਾਲ ਇੱਕਮਿੱਕ ਜੀਵਨ ਸਾਡੇ ਹੱਡੀਂ ਰਚਿਆ ਹੈ .ਉਥੋਂ ਹੀ ਸਾਡੀ ਰਚਨਾਤਮਿਕਤਾ ਨਿਕਲਦੀ ਹੈ.
      14 minutes ago · · 2 people
    • Amrao Gill ਵਾਹ..! ਸੰਧੂ ਸਾਹਿਬ, ਗਿੱਲ ਸਾਹਿਬ, ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ਾ ਹੋ ਗਾਈਆਂ.. ਧੌੜੀ ਦੀ ਜੁੱਤੀ..ਜੇ ਤੰਗ ਹੈ ਤਾਂ ਉੱਤਮ ਤਾਇਆ ਕਹਿੰਦਾ ਹੁੰਦਾ ਸੀ ਥੋੜਾ ਕਲ੍ਬੂਤ ਹੋਰ ਦੇ ਦੇਆਂਗਾ, ਠੀਕ ਹੋ ਜਾਊ...
      8 minutes ago · · 1 person

Wednesday, August 3, 2011

ਮਿੱਠੋ ਮਾਂ ਤੇ ਚਾਰ ਛੱਲੀਆਂ

ਪਤੀ ਪੂਰਾ ਮੌਜੀ ਸੀ . ਜੀ ਆਇਆ ਤੂੜੀ ਦਾ ਵਪਾਰ ਕਰ ਲਿਆ , ਚਾਰ ਪੈਸੇ ਕਮਾ ਮੌਜ ਮਸਤੀ ਕਰ ਲਈ. ਬੱਚਿਆਂ ਦੀ ਸਾਰੀ ਜ਼ੁੰਮੇਵਾਰੀ ਮਿੱਠੋ ਸਿਰ ਹੀ ਸੀ . ਮੁੰਡਾ ਭਾਵੇਂ ਨੌਕਰੀ ਲੱਗ ਗਿਆ ਸੀ ਪਰ ਉਹਦੀ ਆਪਣੀ ਸ਼ੌਕੀਨੀ ਹੀ ਲੋਟ ਨਹੀਂ ਸੀ ਆਉਂਦੀ. ਦੋਵੇਂ ਜਵਾਨ ਹੋ ਰਹੀਆਂ ਕੁੜੀਆਂ ਦੀ ਤੇ ਆਪਣੀ ਰੋਟੀ ਦਾ ਇੰਤਜਾਮ ਉਹਨੇ ਖੁਦ ਹੀ ਕਰਨਾ ਹੁੰਦਾ ਸੀ. ਮਿੱਠੋ ਨਿਰੀ ਦਰਵੇਸ਼ੀ ਦੀ ਮੂਰਤ ਸੀ. ਮੱਝ ਦੀ ਕੱਟੀ ਪਾਲ ਮੱਝ ਵੇਚ ਦਿੰਦੀ , ਲੋਕਾਂ ਦੇ ਘਰੀਂ ਲਿੱਪਣ ਪੋਚਣ ਕਰ ਚੀਜ਼ਾਂ ਵਸਤਾਂ ਕਮਾ ਲੈਂਦੀ . ਵੱਟਾਂ ਪਹੀਆਂ ਖੋਤ ਖੁਰਚ ਕੇ ਚਾਰੇ ਦਾ ਇੰਤਜਾਮ ਕਰ ਲੈਂਦੀ . ਕਿਸੇ ਕੰਮ ਤੋਂ ਕਦੇ ਕਤਰਾਈ ਨਹੀਂ ਸੀ. ਸੋਹਣੀ ਬੇਸ਼ੱਕ ਨਹੀਂ ਸੀ ਪਰ ਬੋਲੀ ਏਨੀ ਸ਼ੀਰੀਂ ਕਿ ਸਰੋਤੇ ਨੂੰ ਜਿਵੇਂ ਧੂਹ ਲੈਂਦੀ.

ਮੱਕੀ ਦੀ ਵਾਢੀ ਹੋ ਰਹੀ ਸੀ. ਕੱਖਾਂ ਦਾ ਕੋਈ ਲੇਖਾ ਨਹੀਂ ਸੀ . ਖੜੀ ਮੱਕੀ ਵਿੱਚ ਤਾਂ ਕੰਮੀਆਂ ਨੂੰ ਚੋਰੀ ਡਰੋਂ ਵੜਨ ਨਹੀਂ ਸੀ ਦਿੰਦਾ ਪਰ ਹੁਣ ਜਿਵੇਂ ਜਿਵੇਂ ਖੇਤ ਖਾਲੀ ਹੋਈ ਜਾਂਦਾ ਮਗਰ ਮਗਰ ਕੱਖਾਂ ਵਾਲੀਆਂ ਬੇਜ਼ਮੀਨੇ ਮਜਦੂਰਾਂ ਦੀਆਂ ਕੁੜੀਆਂ ਬੁੜੀਆਂ ਤੇਜ਼ ਤੇਜ਼ ਆਪਣਾ ਕੰਮ ਕਰ ਰਹੀਆਂ ਸਨ . ਮਿੱਠੋ ਦਾ ਬਹੁਤ ਮਨ ਕਰੇ ਕੇ ਉਹ ਚਾਰ ਛੱਲੀਆਂ ਆਪਣੀਆਂ ਧੀਆਂ ਦਾ ਜੀ ਪੂਰਾ ਕਰਨ ਲਈ ਲੈ ਜਾਵੇ. ਮੰਗਿਆਂ ਮਿਲਣ ਦਾ ਕੋਈ ਇਮਕਾਨ ਨਹੀਂ ਸੀ ਇਸ ਲਈ ਅੱਖ ਬਚਾ ਕੇ ਚਾਰ ਛੱਲੀਆਂ ਕੱਖਾਂ ਵਿੱਚ ਲੁਕੋ ਲਈਆਂ ਪਰ ਕਾਕਾ ਜੀ ਦੀ ਤਾੜਵੀਂ ਅੱਖ ਤੋਂ ਬਚ ਨਾ ਸਕੀ. ਕਾਕਾ ਜੀ ਮੜਕ ਚਾਲ ਗਏ ਤੇ ਕੱਖਾਂ ਦੀ ਢੇਰੀ ਵਿੱਚ ਠੇਡਾ ਮਾਰ ਕੇ ਵਿੱਚੋਂ ਛੱਲੀਆਂ ਜ਼ਾਹਰ ਕਰ ਕੌੜਾ ਜਿਹਾ ਹਾਸਾ ਹੱਸਣ ਲੱਗੇ. ਪਾਣੀ ਪਾਣੀ ਹੋਈ ਮਿੱਠੋ ਸਭ ਦੇ ਸਾਹਮਣੇ ਚੋਰਨੀ ਬਣੀ ਜਿਵੇਂ ਧਰਤੀ ਤੋਂ ਗਰਕ ਜਾਣ ਲਈ ਥਾਂ ਮੰਗ ਰਹੀ ਹੋਵੇ.

ਆਪਣੇ ਪੁੱਤਰ ਦੇ ਜਮਾਤੀ ਤੇ ਦੋਸਤ ਕਾਕੇ ਨੂੰ ਦੋ ਕੁ ਵਾਰ ਬਹੁਤ ਮਿਠਾ "ਪੁੱਤ, ਪੁੱਤ , ਕੋਈ ਨੀ ਪੁੱਤ " ਕਿਹਾ ਤੇ ਕਾਕੇ ਦੇ ਪਥਰਾਏ ਚਿਹਰੇ ਵੱਲ ਦੇਖ ਉੱਕਾ ਬੇਜਾਨ ਚੁੱਪ ਵਿੱਚ ਗਰਕ ਗਈ.

ਕੱਖਾਂ ਦੀ ਢੇਰੀ ਖਿੰਡਰੀ

ਕੋਲ ਪਈਆਂ ਛੱਲੀਆਂ
ਗਰਕੀ ਜਾਵੇ ਮਿੱਠੋ ਮਾਂ