Rachna
Friday, June 29, 2012
ਗੁੱਜਰ ਕੁੜੀਆਂ
' ਮੈਂ ਤੇਰੇ ਚਿਹਰੇ ਦੀ ਫੋਟੋ ਨਹੀਂ ਲੈਂਦਾ, ਡਰ ਨਾ .' ਤੇ ਤੁਰਤ ਉਸਨੇ ਆਪਣੀ ਚੁੰਨੀ ਨੂੰ ਗੰਢ ਮਾਰ ਬਣਾਈ ਝੋਲੀ ਮੇਰੇ ਅੱਗੇ ਕਰਦਿਆਂ ਕਹਿਣ ਲੱਗੀ,' ਅੰਕਲ ਲਉ , ਜਾਮਣਾਂ ਖਾਉ. ' ਮੈਂ ਮੁਠੀ ਭਰ ਲਈ ਤਾਂ ਕਹਿਣ ਲੱਗੀ ਅੰਕਲ , ਲਉ ਹੋਰ... .'
Friday, November 25, 2011
ਹਾਇਕੂ - ਦਾਨਸ਼ਗਾਹ
ਦਾਨਸ਼ਗਾਹ
ਨੌਂ ਸੌ ਕਿਤਾਬਾਂ ਕੁਤਰ ਕੇ
ਫਰਕਾਉਂਦਾ ਮੁੱਛਾਂ
دانشگاہ
نوں سو کتاباں قطر کے
پھرکاؤندا مچھاں
university
whisking after gnawing into
nine hundred books
Wednesday, November 23, 2011
ਹਾਇਕੂ - ਟਿੱਡਾ
ਕਹਿਰ ਦੀ ਗਰਮੀ
ਟਿੱਡਾ ਵੀ ਟਿਕਿਆ
ਪੱਤੇ ਦੀ ਛਾਵੇਂ
--ਚਰਨ ਗਿੱਲ
ਮਸੀਹ ਤਲੇਬੀਆਂ ਦੁਆਰਾ ਫਾਰਸੀ ਅਨੁਵਾਦ ::
ਆਫ਼ਤਾਬ ਫ਼ਰੋਜ਼ਾਨ ,
ਹਤੀ ਸ਼ਾਲਹ -ਏ- ਲਰਜ਼ਾਨੀ
ਜ਼ੇਰ ਯਕ ਬਰਗ
ਅਜੈ ਪਾਲ ਸਿੰਘ ਦੁਆਰਾ ਅੰਗਰੇਜ਼ੀ ਅਨੁਵਾਦ
blazing sun
and beneath a leaf
a grasshopper
______________________
Saturday, September 3, 2011
ਭਗਤਾ ਬਾਬਾ ਉਰਫ ਭਗਤਾ ਜੋਗੀ
ਗਰਮੀਆਂ ਦੀਆਂ ਰਾਤਾਂ ਅਤੇ ਪਿੱਪਲ ਵਾਲੀ ਬੀਹੀ ਵਿੱਚ ਵੀਹ ਪੱਚੀ ਮੰਜਿਆਂ ਦੀ ਕਤਾਰ ਲੱਗੀ ਹੋਣੀ . ਪਿੰਡ ਵਿੱਚ ਅਜੇ ਬਿਜਲੀ ਵੀ ਨਹੀਂ ਸੀ ਆਈ . ਗਰਮੀ ਤੋਂ ਬਚਾ ਦਾ ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ ਕਿ ਰਾਤਾਂ ਨੂੰ
ਖੁੱਲੇ ਆਸਮਾਨ ਥੱਲੇ ਨੰਗੇ ਹਥਾਂ ਵਿੱਚ ਇੱਕ ਇੱਕ ਪੱਖਾ ਜਾਂ ਪੱਖੀ ਫੜ ਆਪੋ ਵਿੱਚੀ ਜਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸੌਂ ਜਾਈਏ. ਪੰਜਾਹ ਸਾਲ ਪਹਿਲਾਂ ਵਾਲੀਆਂ ਇਹ ਰਾਤਾਂ ਹੁਣ ਕਿਤਾਬੀ ਹੋ ਚੁਕੀਆਂ ਹਨ ਜਾਂ ਫਿਰ ਕਿਤੇ ਕਿਤੇ ਹਾਸ਼ੀਏ ਤੇ ਵਿਚਰਦੇ ਸਮੂਹਾਂ ਦਾ ਭਾਗ ਹਨ.
ਜਿੰਨਾ ਚਿਰ ਨੀਂਦ ਨਾ ਪੈਣੀ ਸਾਨੂੰ ਨਿਆਣਿਆਂ ਨੂੰ ਅਚਵੀ ਲੱਗੀ ਰਹਿਣੀ .. ਬਾਬਾ ਭਗਤਾ ਇਸ ਰਾਤ ਦੇ ਤੰਬੂ ਹੇਠ ਨਾਲ ਨਾਲ ਮੰਜੇ ਡਾਹੀਂ ਪਏ ਕਈ ਪਰਿਵਾਰਾਂ ਦੇ ਜੀਆਂ ਵਿੱਚੋਂ ਵੱਡਾ ਸੀ ਤੇ ਵੈਸੇ ਵੀ ਲੋਕਯਾਨ ਦੀ ਦੌਲਤ ਉਹਨੇ ਆਪਣੇ ਅੰਦਰ ਸਮੋ ਰੱਖੀ ਸੀ ਤੇ ਬਿਰਤਾਂਤ ਕਲਾ ਵੀ ਉਹਨੂੰ ਸੁਭਾਵਕ ਹੀ ਵਿਰਸੇ ਵਿੱਚੋਂ ਮਿਲ ਗਈ ਸੀ.ਅਸੀਂ ਬਾਤ ਸੁਣਨ ਲਈ ਬਾਬੇ ਦੇ ਦੁਆਲੇ ਹੋ ਜਾਣਾ ਤੇ ਉਹਨੇ ਅੱਗੋਂ ਵੀਹ ਨਖਰੇ ਕਰਨ ਤੋਂ ਬਾਦ ਪੂਣੀ ਛੂਹ ਲੈਣੀ. ਆਵਾਜ਼ ਵੀ ਬੜੀ ਮਿਠੀ ਤੇ ਚਾਲ ਵਾਹਵਾ ਮੱਠੀ ...ਦੋ ਪੈਰ ਘੱਟ ਤੁਰਨਾ . ਬਿਆਨ ਕਰਨਾ ਤਾਂ ਸੰਭਵ ਨਹੀਂ ਪਰ ਅੱਜ ਵੀ ਉਹ ਅੱਡਰੀ ਨਖਰੇਲੋ ਆਵਾਜ਼ ਅੰਦਰ ਕਿਤੇ ਵਸੀ ਹੋਈ ਹੈ ਤੇ ਉਹਦੀ ਮਿਠਾਸ ਅਜੇ ਵੀ ਆਤਮਾ ਅੰਦਰ ਘੁਲਦੀ ਪ੍ਰਤੀਤ ਹੁੰਦੀ ਹੈ.
ਸਾਰੀ ਬੀਹੀ ਉਹਨੂੰ ਭਗਤਾ ਜੋਗੀ ਕਹਿੰਦੀ ਸੀ. ਉਹ ਖੇਤਾਂ ਵਿੱਚ ਕੰਮ ਦੇ ਦਿਨੀਂ ਕਦੇ ਕਦਾਈਂ ਹੀ ਦਿਹਾੜੀ ਕਰਦਾ. ਜਵਾਨੀ ਪਹਿਰੇ ਉਹ ਘੰਮਿਆ ਹੋਇਆ ਕਾਮਾ ਸੀ ਤੇ ਬਾਕੀ ਸਭ ਕਮੀਆਂ ਤੋਂ ਚੱਕਵੇਂ ਪੈਸੇ ਲੈ ਸਾਂਝੀ ਰਲਦਾ ਹੁੰਦਾ ਸੀ. ਹੁਣ ਉਹ ਸਵੇਰੇ ਤਿਆਰ ਹੋ ਯਾਨੀ ਭਗਵੇਂ ਕਪੜੇ ਤੇ ਚਿਮਟਾ ਪਹਿਨ ਗੁਆਂਢੀ ਪਿੰਡਾਂ ਨੂੰ
ਖੈਰ ਮੰਗਣ ਨਿਕਲ ਪੈਂਦਾ ਤੇ ਕਿਤੇ ਕਿਤੇ ਬਣ ਗਏ ਆਪਣੇ ਪ੍ਰੇਮੀਆਂ ਨੂੰ ਗੂੜ ਗਿਆਨ ਦੀਆਂ ਗੱਲਾਂ ਵੀ ਸੁਣਾ ਆਉਂਦਾ. ਉਹਦੀਆਂ ਗੱਲਾਂ ਸੁਣਨ ਵਾਲਿਆਂ ਦਾ ਦਾਇਰਾ ਸੀ ਭਾਵੇਂ ਇਹ ਗਿਣਤੀ ਦੇ ਦੋ ਚਾਰ ਵੀਹਾਂ ਤੋਂ ਵਧ ਨਹੀਂ ਸਨ. ਜਦੋਂ ਕੋਈ ਢਾਣੀ ਜੁੜ ਜਾਂਦੀ ਤਾਂ ਉਹ ਆਟੇ ਦਾ ਲਾਲਚ ਭੁੱਲ ਆਪਣੀ ਕਲਾ ਦੇ ਜੌਹਰ ਦਿਖਾਉਣ ਵਿੱਚੋਂ ਮਿਲਦੇ ਕਿਸੇ ਅਲੌਕਿਕ ਰਸ ਦਾ ਅਨੰਦ ਲੈਣ ਲੱਗ ਪੈਂਦਾ – ਜਿਸ ਰਸ ਦਾ ਨਾਮ ਦਰਜ ਕਰਨਾ ਸ਼ਾਇਦ ਭਰਤਮੁਨੀ ਨੂੰ ਯਾਦ ਨਾ ਰਿਹਾ. ਉਹਦੀ ਬਿਰਤਾਂਤ ਕਲਾ ਦਾ ਪ੍ਰਭਾਵ ਸਰੋਤਿਆਂ ਦੀਆਂ ਗੱਲ੍ਹਾਂ ਤੇ ਅੱਖਾਂ ਵਿੱਚ ਲਿਸ਼ਕਾਂ ਦੀਆਂ ਝਲਕੀਆਂ ਬਣ ਬਣ ਸਾਕਾਰ ਹੁੰਦਾ. ਲੋਕਲੋਰ ਦੇ ਦਰਿਆ ਵਿੱਚ ਟੁਭੀਆਂ ਲਾਉਂਦੇ ਸਰੋਤੇ ਕੀਲੇ ਬੈਠੇ ਰਹਿੰਦੇ ਤੇ ਕਿਸੇ ਜ਼ਰੂਰੀ ਕੰਮ ਲਈ ਵੀ ਕਿਸੇ ਦਾ ਹਿੱਲਣ ਨੂੰ ਚਿੱਤ ਨਾ ਕਰਦਾ.
ਜਦੋਂ ਉਹ ਨੰਬਰਦਾਰਾਂ ਦੇ ਲਾਣੇ ਨਾਲ ਸਾਂਝੀ ਰਲਿਆ ਹੁੰਦਾ ਸੀ ਉਦੋਂ ਵੀ ਗੋਡੀ ਵਾਢੀ ਕਰਦੇ ਉਸਨੂੰ ਆਪਣੀ ਕਲਾਬਾਜ਼ੀ ਦੀ ਭੱਲ੍ਹ ਉਠਦੀ ਤਾਂ ਉਹ ਸਰੋਤਿਆਂ ਦੀ ਦੁਖਦੀ ਰਗ ਨੂੰ ਛੇੜ ਦਿੰਦਾ . ਕੋਕਲਾਂ ਦਾ ਨਾਂ ਸੁਣਦਿਆਂ ਹੀ ਸਾਰੇ ਕੰਨ ਇੱਕ ਬਿੰਦੂ ਤੇ ਕੇਦਰਿਤ ਹੋ ਜਾਂਦੇ . ਤੇ ਫਿਰ ਭਗਤਾ ਜੋਗੀ ਨਾਥਾਂ ਜੋਗੀਆਂ ਦੀਆਂ ਕਥਾਵਾਂ ਨਾਲ ਜੁੜਿਆ ਕੋਈ ਪ੍ਰਸੰਗ ਤੋਰ ਲੈਂਦਾ . ਰਾਜਾ ਸਲਵਾਨ , ਇੱਛਰਾਂ , ਲੂਣਾ , ਪੂਰਨ , ਗੋਰਖ ਨਾਥ , ਸੁੰਦਰਾਂ , ਰਸਾਲੂ , ਕੋਕਲਾਂ , ਹੀਰ , ਰਾਂਝਾ , ਕੈਦੋਂ , ਚੂਚਕ , ਸੈਦਾ , ਸਾਹਿਤੀ ........ਪਾਤਰਾਂ ਦੀ ਪੂਰੀ ਪਲਟਣ ਸੀ ਉਹਦੇ ਕੋਲ . ਜਿਧਰੋਂ ਜੀਅ ਕੀਤਾ ਤਣੀ ਫੜ ਲਈ , ਸੁਲਝਾ ਸੁਲਝਾ ਕੇ ਬੁਣਦੇ ਜਾਣਾ . ਸਰੋਤੇ ਨਾਲੇ ਵਾਢੀ ਕਰੀ ਜਾਂਦੇ ਤੇ ਨਾਲੇ ਕਹਾਣੀ ਤੁਰਦੀ ਜਾਂਦੀ . ਰਾਮਧਨ ਵਰਗਾ ਕੋਈ ਹੁੰਗਾਰਾ ਭਰਨ ਵਾਲਾ ਹੁੰਗਾਰਾ ਵੀ ਭਰੀ ਜਾਂਦਾ ਤੇ ਕਥਾਕਾਰੀ ਦੀ ਪ੍ਰਸੰਸਾ ਦਾ ਕੋਈ ਮੌਕਾ ਨਾ ਗੁਆਉਂਦਾ ਤੇ ਨਾਲੇ ਜਿਥੇ ਕਿਤੇ ਗੱਲ ਸਾਫ਼ ਨਾ ਹੁੰਦੀ ਉਸ ਸੰਬੰਧੀ ਸਵਾਲ ਪੁੱਛ ਲੈਦਾ. ਔਖੇ ਤੋਂ ਔਖੇ ਕੰਮ ਵੀ ਕਲਾ ਦੀ ਸੰਗਤ ਵਿੱਚ ਰੌਚਿਕ ਤੇ ਸੌਖੇ ਬਣ ਜਾਂਦੇ .
ਪਰ ਬਾਬਾ ਭਗਤਾ ਜੋਗੀ ਕਦੇ ਨਹੀਂ ਸੀ ਜਾਣਦਾ ਕਿ ਉਹ ਆਪਣੇ ਸ਼ੌਕੀਆ ਕੰਮ ਨਾਲ ਕਿੰਨਾ ਅਹਿਮ ਸਮਾਜਕ ਫਰਜ਼ ਨਿਭਾ ਰਿਹਾ ਸੀ ਤੇ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾ ਰਿਹਾ ਸੀ ਤੇ ਇਸੇ ਚੇਟਕ ਨੇ ਜਲਦੀ ਪਿੰਡ ਦੀ ਇੱਕ ਵਿਹਲੀ ਪਈ ਬੈਠਕ ਵਿੱਚ ਵਾਹਵਾ ਸੁਹਣੀ ਲਾਇਬ੍ਰੇਰੀ ਬਣ ਜਾਣਾ ਸੀ ਤੇ ਇਸ ਲੋਕ ਰਵਿਦ ਨੇ ਅੱਗੇ ਤੁਰਦਾ ਜਾਣਾ ਸੀ.
ਸਾਡੇ ਵਿੱਚੋਂ ਕਈਆਂ ਵਿੱਚ ਸਾਹਿਤਕ ਰੁਚੀ ਵਿਕਸਤ ਹੋ ਗਈ . ਕਹਾਣੀਆਂ ਲਿਖਣ ਲੱਗ ਪਏ. ਬਦੇਸ਼ੀ ਸਾਹਿਤ ਦੇ ਪਾਠਕ ਤੇ ਅਨੁਵਾਦਕ ਬਣ ਗਏ . ਸਾਹਿਤ ਦਾ ਸਾਡਾ ਸਭ ਤੋਂ ਵੱਡਾ ਅਧਿਆਪਕ ਹੋਰ ਬੁਢਾ ਹੋ ਗਿਆ ਸੀ. ਹੁਣ ਉਹਨੇ ਮੰਗਣ ਜਾਣਾ ਛੱਡ ਦਿੱਤਾ ਸੀ . ਅਸੀਂ ਉਸਨੂੰ ਕੁਝ ਨਾ ਦੇ ਸਕੇ . ਉਹਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਉਸ ਦਾ ਕਿੱਡਾ ਵੱਡਾ ਕਰਜ ਦੇਣਾ ਹੈ. ਉਸਨੇ ਕਦੇ ਸਾਡੇ ਤੇ ਕੋਈ ਹੱਕ ਨਾ ਜਤਾਇਆ . ਜੁਆਨੀ ਦੇ ਘੋੜੇ ਚੜ੍ਹੇ ਦੁਨੀਆਂ ਗਾਹੁਣ ਨਿਕਲ ਤੁਰੇ ਤੇ ਬਾਬੇ ਨੂੰ ਭੁੱਲ ਗਏ. ਸਾਨੂੰ ਨਾ ਉਹਦੀ ਮੌਤ ਦਾ ਪਤਾ ਚੱਲਿਆ ਨਾ ਸਸਕਾਰ ਭੋਗ ਦਾ . ਫੇਰ ਜਦੋਂ ਜੁਆਨੀ ਢਲੇ ਚੇਤਾ ਆਇਆ ਤਾਂ ਰਹਿ ਰਹਿ ਕੇ ਚੇਤੇ ਆਉਣ ਲੱਗਿਆ . ਜੀਅ ਕਰਦਾ ਹੈ ਉਹਦੇ ਨਾਂ ਤੇ ਪਿੰਡ ਵਿੱਚ ਲੋਕਲੋਰ ਸੰਸਥਾ ਖੋਹਲੀ ਜਾਵੇ.
Tuesday, August 23, 2011
ਰੇਲਵੇ ਕੁਆਟਰ ਲੁਧਿਆਣਾ , ਰਵੀ ਦਾ ਹਾਇਕੂ ਤੇ ਸਿਧਾਰਥ ਆਰਟਿਸਟ
ਮੇਰਾ ਬਚਪਨ ਰੇਲਵੇ ਕੁਆਟਰਾਂ ਵਿਚ ਗੁਜਰਿਆ ,,,ਤੀਹ ਕੁ ਸਾਲ ਪਹਿਲਾਂ ਕੋਲੇ ਨਾਲ ਚਲਦੀਆਂ ਰੇਲਾਂ ,,ਤੇ ਕੁਆਟਰਾਂ ਵਾਲੇ ਕੋਲੇ ਕਠੇ ਕਰ ਅੰਗੀਠੀਆਂ ਬਲਦੇ ਸਾਮਵੇਲੇ ਪਾਂਡੂ ਦੀ ਤਲੀ ਫੇਰ ...ਮਾਘਾਉਂਦੇ ....ਉਹ ਦ੍ਰਿਸ਼ ਮੇਰੀਆਂ ਅਖਾਂ ਅੱਗੇ ਘੁੰਮ ਰਿਹ ਰਿਹਾ ਹੈ ..ਉਹ ਪੇਸ਼ ਕਰਨ ਦਾ ਯਤਨ ਕਰ ਰਿਹਾਂ ਹਾਂ/
ਪਾਂਡੂ ਲਿੱਪੀਆਂ ਅੰਗੀਠੀਆਂ
ਪਾਲੋ ਪਾਲ
ਚਾਂਦੀ ਰੰਗਾ ਧੂੰਆਂi read haiku as a pure visual at first .if it take me deep in to past in my memories of my landscape of my people and then throw me in to much bigger unknown infinite space of thinking and visual where there are no words left ..only visual and sound remains.. is a great piece of work of art. as haiku can do it like a great painting.
Tuesday, August 16, 2011
ਇੱਕ ਹਾਇਕੂ ਦੇ ਮੌਜੇ ਤੇ ਤਾਇਆ ਰਾਮਧਨ
^^^
ਇਕ ਹੱਥ ਛਤਰੀ
ਦੂਜੇ ਮੌਜੇ
ਵੱਟੋ ਵੱਟ ਤੁਰੇ
about an hour ago · · · -
- You, Inderjit Singh Purewal, Avi Jaswal, Kuljeet Mann and 7 others like this.
- Gurmeet Sandhu ਗਿੱਲ ਸਾਹਿਬ, ਤੁਹਾਡੀ ਪਾਰਖੂ ਨਜ਼ਰ ਲਈ ਧੰਨਵਾਦ। ਹਾਇਕੂ ਦੀ ਇਹ ਵੀ ਖੂਬਸੂਰਤੀ ਹੈ ਕਿ ਅਸੀਂ ਸਾਡੀ ਰਹਿਤਲ ਦੇ ਵਿਸਰ ਰਹੇ ਸ਼ਬਦਾਂ ਨੂੰ ਉਜਾਗਰ ਕਰ ਸਕੀਏ।about an hour ago · · 3 people
- Resham Singh Sahdra Mauje pa ke wat te turia nhi jana, kyo ke wat tan bah bah ke massa pair dharan jogi bhee nhi hundi, es lai larkharanda samalda samalda bri mushkal turian hona ji-nazara khoobsurat44 minutes ago · · 1 person
- Gurmeet Sandhu ਚਰਨ ਗਿੱਲ ਜੀ, ਮੌਜੇ ਲਿਖਣ ਲਗਿਆਂ ਮੇਰੇ ਅਚੇਤ ਵਿਚ ਤੁਰਨ ਵਾਲੇ ਦੇ ਕਿਰਸਾਣੀ ਨਾਲ ਸੰਬਧਿਤ ਹੋਣ ਵਲ ਸੰਕੇਤ ਵੀ ਸੀ। ਮੈਨੂੰ ਯਾਦ ਹੈ ਸਾਡੇ ਬਜੁਰਗ ਸੌਣ ਦੇ ਭਾਰੀ ਮੀਂਹ ਬਾਦ ਖੇਤਾਂ ਵਲ ਪਾਣੀ ਦਾ ਜਾਇਜ਼ਾ ਲੈਣ ਲਈ ਜਾਂਦੇ ਮੈਂ ਵੇਖੇ ਨੇ।41 minutes ago · · 3 people
- Charan Gill ਸੰਧੂ ਸਾਹਿਬ , ਮੇਰੇ ਸਨਮੁਖ ਬਹੁਤ ਵੱਡਾ ਜੀਵਨ ਦ੍ਰਿਸ਼ ਸਾਕਾਰ ਹੋ ਗਿਆ ਤੁਹਾਡਾ ਹਾਇਕੂ ਪੜ੍ਹਕੇ . ਧੋੜੀ ਦੀ ਜੁੱਤੀ ਬਣਾਉਣ ਵਾਲਾ ਸਿਆਣਪ ਦਾ ਪੁੰਜ ਸ਼ਾਨਦਾਰ ਕਾਮਾ ਸਾਡਾ ਤਾਇਆ ਰਾਮਧਨ ਵੀ ਅੱਖਾਂ ਅੱਗੇ ਹੈ ਜੋ ਹੁਣ ੧੦੦ ਨੂੰ ਢੁਕਣ ਵਾਲਾ ਹੈ ਤੇ ਜੋ ਕਿਰਤ ਦੇ ਸਨਮਾਨ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ.26 minutes ago · · 1 person
- Gurmeet Sandhu ਵਾਹ ਜੀ ਵਾਹ!!! ਨਾਂਵਾਂ ਦੀ ਵੀ ਕੀ ਸਮਾਨਤਾ ਹੈ, ਸਾਡੇ ਓਸ ਤਾਏ ਦਾ ਨਾਮ ਰਾਮ ਰਤਨ ਸੀ।19 minutes ago · · 1 person
- Charan Gill ਇਹੀ ਸਾਂਝਾਂ ਹਨ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲਾਉਂਦੀਆਂ ਹਨ . ਉਦੋਂਕਾ ਕਿਰਤ ਤੇ ਕੁਦਰਤ ਨਾਲ ਇੱਕਮਿੱਕ ਜੀਵਨ ਸਾਡੇ ਹੱਡੀਂ ਰਚਿਆ ਹੈ .ਉਥੋਂ ਹੀ ਸਾਡੀ ਰਚਨਾਤਮਿਕਤਾ ਨਿਕਲਦੀ ਹੈ.14 minutes ago · · 2 people
- Amrao Gill ਵਾਹ..! ਸੰਧੂ ਸਾਹਿਬ, ਗਿੱਲ ਸਾਹਿਬ, ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ਾ ਹੋ ਗਾਈਆਂ.. ਧੌੜੀ ਦੀ ਜੁੱਤੀ..ਜੇ ਤੰਗ ਹੈ ਤਾਂ ਉੱਤਮ ਤਾਇਆ ਕਹਿੰਦਾ ਹੁੰਦਾ ਸੀ ਥੋੜਾ ਕਲ੍ਬੂਤ ਹੋਰ ਦੇ ਦੇਆਂਗਾ, ਠੀਕ ਹੋ ਜਾਊ...8 minutes ago · · 1 person
Wednesday, August 3, 2011
ਮਿੱਠੋ ਮਾਂ ਤੇ ਚਾਰ ਛੱਲੀਆਂ
ਪਤੀ ਪੂਰਾ ਮੌਜੀ ਸੀ . ਜੀ ਆਇਆ ਤੂੜੀ ਦਾ ਵਪਾਰ ਕਰ ਲਿਆ , ਚਾਰ ਪੈਸੇ ਕਮਾ ਮੌਜ ਮਸਤੀ ਕਰ ਲਈ. ਬੱਚਿਆਂ ਦੀ ਸਾਰੀ ਜ਼ੁੰਮੇਵਾਰੀ ਮਿੱਠੋ ਸਿਰ ਹੀ ਸੀ . ਮੁੰਡਾ ਭਾਵੇਂ ਨੌਕਰੀ ਲੱਗ ਗਿਆ ਸੀ ਪਰ ਉਹਦੀ ਆਪਣੀ ਸ਼ੌਕੀਨੀ ਹੀ ਲੋਟ ਨਹੀਂ ਸੀ ਆਉਂਦੀ. ਦੋਵੇਂ ਜਵਾਨ ਹੋ ਰਹੀਆਂ ਕੁੜੀਆਂ ਦੀ ਤੇ ਆਪਣੀ ਰੋਟੀ ਦਾ ਇੰਤਜਾਮ ਉਹਨੇ ਖੁਦ ਹੀ ਕਰਨਾ ਹੁੰਦਾ ਸੀ. ਮਿੱਠੋ ਨਿਰੀ ਦਰਵੇਸ਼ੀ ਦੀ ਮੂਰਤ ਸੀ. ਮੱਝ ਦੀ ਕੱਟੀ ਪਾਲ ਮੱਝ ਵੇਚ ਦਿੰਦੀ , ਲੋਕਾਂ ਦੇ ਘਰੀਂ ਲਿੱਪਣ ਪੋਚਣ ਕਰ ਚੀਜ਼ਾਂ ਵਸਤਾਂ ਕਮਾ ਲੈਂਦੀ . ਵੱਟਾਂ ਪਹੀਆਂ ਖੋਤ ਖੁਰਚ ਕੇ ਚਾਰੇ ਦਾ ਇੰਤਜਾਮ ਕਰ ਲੈਂਦੀ . ਕਿਸੇ ਕੰਮ ਤੋਂ ਕਦੇ ਕਤਰਾਈ ਨਹੀਂ ਸੀ. ਸੋਹਣੀ ਬੇਸ਼ੱਕ ਨਹੀਂ ਸੀ ਪਰ ਬੋਲੀ ਏਨੀ ਸ਼ੀਰੀਂ ਕਿ ਸਰੋਤੇ ਨੂੰ ਜਿਵੇਂ ਧੂਹ ਲੈਂਦੀ.
ਮੱਕੀ ਦੀ ਵਾਢੀ ਹੋ ਰਹੀ ਸੀ. ਕੱਖਾਂ ਦਾ ਕੋਈ ਲੇਖਾ ਨਹੀਂ ਸੀ . ਖੜੀ ਮੱਕੀ ਵਿੱਚ ਤਾਂ ਕੰਮੀਆਂ ਨੂੰ ਚੋਰੀ ਡਰੋਂ ਵੜਨ ਨਹੀਂ ਸੀ ਦਿੰਦਾ ਪਰ ਹੁਣ ਜਿਵੇਂ ਜਿਵੇਂ ਖੇਤ ਖਾਲੀ ਹੋਈ ਜਾਂਦਾ ਮਗਰ ਮਗਰ ਕੱਖਾਂ ਵਾਲੀਆਂ ਬੇਜ਼ਮੀਨੇ ਮਜਦੂਰਾਂ ਦੀਆਂ ਕੁੜੀਆਂ ਬੁੜੀਆਂ ਤੇਜ਼ ਤੇਜ਼ ਆਪਣਾ ਕੰਮ ਕਰ ਰਹੀਆਂ ਸਨ . ਮਿੱਠੋ ਦਾ ਬਹੁਤ ਮਨ ਕਰੇ ਕੇ ਉਹ ਚਾਰ ਛੱਲੀਆਂ ਆਪਣੀਆਂ ਧੀਆਂ ਦਾ ਜੀ ਪੂਰਾ ਕਰਨ ਲਈ ਲੈ ਜਾਵੇ. ਮੰਗਿਆਂ ਮਿਲਣ ਦਾ ਕੋਈ ਇਮਕਾਨ ਨਹੀਂ ਸੀ ਇਸ ਲਈ ਅੱਖ ਬਚਾ ਕੇ ਚਾਰ ਛੱਲੀਆਂ ਕੱਖਾਂ ਵਿੱਚ ਲੁਕੋ ਲਈਆਂ ਪਰ ਕਾਕਾ ਜੀ ਦੀ ਤਾੜਵੀਂ ਅੱਖ ਤੋਂ ਬਚ ਨਾ ਸਕੀ. ਕਾਕਾ ਜੀ ਮੜਕ ਚਾਲ ਗਏ ਤੇ ਕੱਖਾਂ ਦੀ ਢੇਰੀ ਵਿੱਚ ਠੇਡਾ ਮਾਰ ਕੇ ਵਿੱਚੋਂ ਛੱਲੀਆਂ ਜ਼ਾਹਰ ਕਰ ਕੌੜਾ ਜਿਹਾ ਹਾਸਾ ਹੱਸਣ ਲੱਗੇ. ਪਾਣੀ ਪਾਣੀ ਹੋਈ ਮਿੱਠੋ ਸਭ ਦੇ ਸਾਹਮਣੇ ਚੋਰਨੀ ਬਣੀ ਜਿਵੇਂ ਧਰਤੀ ਤੋਂ ਗਰਕ ਜਾਣ ਲਈ ਥਾਂ ਮੰਗ ਰਹੀ ਹੋਵੇ.
ਆਪਣੇ ਪੁੱਤਰ ਦੇ ਜਮਾਤੀ ਤੇ ਦੋਸਤ ਕਾਕੇ ਨੂੰ ਦੋ ਕੁ ਵਾਰ ਬਹੁਤ ਮਿਠਾ "ਪੁੱਤ, ਪੁੱਤ , ਕੋਈ ਨੀ ਪੁੱਤ " ਕਿਹਾ ਤੇ ਕਾਕੇ ਦੇ ਪਥਰਾਏ ਚਿਹਰੇ ਵੱਲ ਦੇਖ ਉੱਕਾ ਬੇਜਾਨ ਚੁੱਪ ਵਿੱਚ ਗਰਕ ਗਈ.
ਕੱਖਾਂ ਦੀ ਢੇਰੀ ਖਿੰਡਰੀ
ਕੋਲ ਪਈਆਂ ਛੱਲੀਆਂ
ਗਰਕੀ ਜਾਵੇ ਮਿੱਠੋ ਮਾਂ